Back
पीएर पांडीयान की सजा के विरोध में 18 दिसंबर को देश के जिलों में रोष मार्च
SSSanjay Sharma
Dec 16, 2025 12:15:55
Noida, Uttar Pradesh
ਐਸਕੇਐਮ (ਗੈਰ ਸਿਆਸੀ) ਵੱਲੋਂ 18 ਦਸੰਬਰ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਮ ਸੌਂਪੇ ਜਾਣਗੇ ਮੰਗ ਪੱਤਰ - ਜਗਜੀਤ ਸਿੰਘ ਡੱਲੇਵਾਲ
ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪਾਂਡੀਅਨ ਨੂੰ ਸੁਣਾਈ ਸਜ਼ਾ ਰੱਦ ਕਰਨ ਦੀ ਕੀਤੀ ਜਾਵੇਗੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੇ ਹਿੱਸਾ ਲਿਆ , ਮੀਟਿੰਗ ਵਿੱਚ ਦੇਸ਼ ਤੇ ਪੰਜਾਬ ਪੱਧਰੀ ਕਿਸਾਨ ਮਸਲਿਆਂ ਤੇ ਸੰਘਰਸ਼ਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਕੇਐਮ ਗੈਰ ਸਿਆਸੀ ਦੇ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਾਰਪੋਰੇਟਾਂ ਦੇ ਹੱਕ ਚ ਤੇ ਕਿਸਾਨਾਂ ਦੇ ਵਿਰੋਧ ਚ ਨੀਤੀਆਂ ਘੜ ਕੇ ਕਿਸਾਨੀ ਨੂੰ ਤਬਾਹ ਕਰਨ ਦਾ ਰਾਹ ਅਖਤਿਆਰ ਕੀਤਾ ਹੋਇਆ ਹੈ , ਜੇਕਰ ਅਜੇ ਵੀ ਕਿਸਾਨੀ ਥੋੜਾ ਮੋਟਾ ਬਚੀ ਹੈ ਤਾਂ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਦੇ ਦਬਾਅ ਸਦਕਾ ਹੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਕਿਸਾਨ ਆਗੂਆਂ ਨੂੰ ਜੇਲ ਚ ਸੁੱਟ ਕੇ ਕਾਰਪੋਰੇਟਾਂ ਦਾ ਜਮੀਨਾਂ ਉ upp 'ਤੇ ਕਬਜ਼ਾ ਕਰਾਉਣ ਦੇ ਰਾਹ ਤਰੀਆਂ ਹੋਈਆਂ ਹਨ ਜਿਸ ਦੀ ਤਾਜ਼ਾ ਉਦਾਹਰਨ ਤਾਮਿਲਨਾਡੂ ਦੇ ਕਿਸਾਨ ਆਗੂ ਪੀਆਰ ਪਾਂਡੀਅਨ ਨੂੰ ਫਾਸਟ ਟਰੈਕ ਅਦਾਲਤ ਵੱਲੋਂ ਸੁਣਾਈ ਗਈ 13 ਸਾਲ ਦੀ ਸਜ਼ਾ ਤੋਂ ਮਿਲਦੀ ਹੈ ਜਿਸ ਦੀ ਅਗਵਾਈ ਚ ਲੋਕਾਂ ਵੱਲੋਂ 2015 ਚ ਤਾਮਿਲਨਾਡੂ ਦੇ ਸੁਰੱਖਿਅਤ ਖੇਤੀਬਾੜੀ ਖੇਤਰ ਚ ਓਐਨਜੀ ਕੰਪਨੀ ਦੁਆਰਾ ਲਗਾਈ ਜਾ ਰਹੀ ਫੈਕਟਰੀ ਦਾ ਸ਼ਾਂਤੀਪੂਰਵਕ ਵਿਰੋਧ ਕਰਕੇ ਫੈਕਟਰੀ ਨੂੰ ਲੱਗਣੋ ਤੋਂ ਰੋਕਿਆ ਗਿਆ ਸੀ ਅਤੇ ਉਸ ਕੰਪਨੀ ਵੱਲੋਂ ਵਿਰੋਧ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੀਆਰ ਪਾਂਡੀਅਨ ਨੂੰ ਸੁਣਾਈ ਗਈ ਸਜ਼ਾ ਦੇ ਵਿਰੋਧ ਵਿੱਚ ਤੇ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ 18 ਦਸੰਬਰ ਨੂੰ ਪੂਰੇ ਦੇਸ਼ ਅੰਦਰ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਪਰ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ । ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ कहा ਕਿ ਪੰਜਾਬ ਚ ਜੀਰਾ ਨੇੜੇ ਲੱਗੀ ਈਥਾਨੋਲ ਫੈਕਟਰੀ ਖਿਲਾਫ਼ ਚੱਲੇ ਸੰਘਰਸ਼ ਦੇ ਦਬਾਅ ਹੇਠ ਕੇਂਦਰੀ ਟੀਮਾਂ ਵੱਲੋਂ ਕੀਤੀਆਂ ਜਾਂਚਾਂ ਬਾਅਦ ਜਮੀਨੀ ਪਾਣੀ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀ ਉਸ ਫੈਕਟਰੀ ਨੂੰ ਬੰਦ ਕਰਨਾ ਪਿਆ ਸੀ ਤੇ ਹੁਣ ਰਾਜਸਥਾਨ ਦੇ ਟਿੱਬੀ ਖੇਤਰ ਚ ਕਾਰਪੋਰੇਟਾਂ ਦੀ ਲੱਗ ਰਹੀ ਈਥਾਨੋਲ ਫੈਕਟਰੀ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹੈ ਪਰ ਕਾਰਪੋਰੇਟਾਂ ਦੀ ਫੈਕਟਰੀ ਲਗਵਾਉਣ ਲਈ ਬਜਿੱਦ ਰਾਜਸਥਾਨ ਸਰਕਾਰ ਹੁਣ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਅਤੇ ਵਿਰੋਧ ਕਰਨ ਵਾਲੇ ਸੈਂਕੜੇ ਆਗੂਆਂ ਤੇ ਸੰਘਰਸੀ ਲੋਕਾਂ ਉੱਪਰ ਪਰਚੇ ਦਰਜ ਕਰਕੇ ਸੰਘਰਸ਼ ਨੂੰ ਦਬਾਵਣਾ ਚਾਹੁੰਦੀ ਹੈ ਪਰ ਸਰਕਾਰ ਨੂੰ ਸੰਘਰਸ਼ ਦੇ ਦਬਾਅ ਹੇਠ ਪੱਕੇ ਤੌਰ ਤੇ ਫੈਕਟਰੀ ਦੀ ਉਸਾਰੀ ਨੂੰ ਰੋਕਣਾ ਪਵੇਗਾ ਤੇ ਵਿਰੋਧ ਕਰ ਰਹੇ ਲੋਕਾਂ ਉੱਪਰ ਕੀਤੇ ਗਏ ਪਰਚਿਆਂ ਨੂੰ ਰੱਦ ਕਰਨਾ ਪਵੇਗਾ । ਕਾਕਾ sSਿੰਗ ਕੋਟੜਾ ਨੇ ਅਗੇ ਗੱਲਬਾਤ ਕਰਦਿਆਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਕਰੀਬ 14 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਉੱਪਰ ਬੈਠੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਜੁਲਾਈ ਮਹੀਨੇ ਵਿਧਾਨ ਸਭਾ ਚ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧਾ ਦੀ ਰੋਕਥਾਮ ਬਾਰੇ ਬਿੱਲ-2025'' ਨੂੰ ਮਨਜ਼ੂਰੀ ਤਾਂ ਦੇ ਦਿੱਤੀ ਗਈ ਪਰ ਅਜੇ ਤੱਕ ਉਹ ਕਾਨੂੰਨ ਨਹੀਂ ਬਣਾਇਆ ਗਿਆ, ਉਹਨਾਂ ਕਿਹਾ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਮੋਰਚੇ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜੇਕਰ ਸਰਕਾਰ 15 ਜਨਵਰੀ ਤੱਕ ਕਾਨੂੰਨ ਲਾਗੂ ਕਰਨ ਦਾ ਭਰੋਸਾ ਨਹੀਂ ਦਿੰਦੀ ਹੈ ਤਾਂ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਸਿੱਧੂਪੁਰ ਸੂਬਾ ਆਗੂ, ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਘਣੀਆਂ, ਬਲਦੇਵ ਸਿੰਘ ਸੰਦੋਹਾ, ਰਣ ਸਿੰਘ ਚੱਠਾ , ਲਵਜੀਤ ਸਿੰਘ ਦੱਦਾਹੂਰ, ਤਰਸੇਮ ਸਿੰਘ ਗੋਬਿੰਦਪੁਰਾ, ਲਖਵਿੰਦਰ ਸਿੰਘ, ਨਛੱਤਰ ਸਿੰਘ, ਜਗਦੀਪ ਸਿੰਘ , ਗੁਰਜੀਤ ਸਿੰਘ, ਸਰਬਜੀਤ ਕੌਰ , ਰਣਜੀਤ ਸਿੰਘ , ਗੁਰਿੰਦਰ ਸਿੰਘ , ਨਰਿੰਦਰ ਸਿੰਘ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਗਪਾਲ ਸਿੰਘ, ਜਸਵਿੰਦਰ ਸਿੰਘ, ਇਕਬਾਲ ਸਿੰਘ ਗੋਪਾਲੋ , ਗੁਰਜੰਟ ਸਿੰਘ , ਜਸਵਿੰਦਰ ਸਿੰਘ , ਰਾਜਿੰਦਰ ਸਿੰਘ ,ਜੱਗਾ ਸਿੰਘ ਪੱਖੋਕਲਾਂ, ਜਗਰਾਜ ਸਿੰਘ , ਅਮਨਦੀਪ ਸਿੰਘ ,ਸੋਹਣ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਠਾਣਾ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 16, 2025 14:47:38Noida, Uttar Pradesh:SHIMLA (HIMACHAL PRADESH): JAGAT SINGH NEGI (HIMACHAL PRADESH MINISTER) ON INDO-TIBET-CHINA OLD TRADE ROUTE/ KAILASH MANSAROVAR YATRA
0
Report
TBTarsem Bhardwaj
FollowDec 16, 2025 14:21:510
Report
SSSanjay Sharma
FollowDec 16, 2025 14:19:51Noida, Uttar Pradesh:VIRAL CCTV Footage from Chamba,Himachal Pradesh, Wild bear breaks into home near Dalhousie.
0
Report
HSHarmeet Singh Maan
FollowDec 16, 2025 14:03:170
Report
SSSanjay Sharma
FollowDec 16, 2025 13:52:080
Report
SSSanjay Sharma
FollowDec 16, 2025 13:50:440
Report
TBTarsem Bhardwaj
FollowDec 16, 2025 13:16:420
Report
AJAnil Jain
FollowDec 16, 2025 13:14:020
Report
HSHarmeet Singh Maan
FollowDec 16, 2025 13:12:250
Report
SSSanjay Sharma
FollowDec 16, 2025 13:11:050
Report
HSHarmeet Singh
FollowDec 16, 2025 12:32:210
Report
JSJagmeet Singh
FollowDec 16, 2025 12:32:050
Report
BKBIMAL KUMAR
FollowDec 16, 2025 12:23:140
Report
ADAnkush Dhobal
FollowDec 16, 2025 12:12:190
Report