Back
खन्ना में दर्दनाक सड़क हादसा: 5 बच्चों की माँ की मौत, बेटा जख्मी
DSDharmindr Singh
Dec 15, 2025 13:50:12
Khanna, Punjab
ਖੰਨਾ ‘ਚ ਦਰਦਨਾਕ ਸੜਕ ਹਾਦਸਾ: ਮਾਂ ਦੀ ਮੌਤ, ਪੁੱਤ ਜਖਮੀ
ਸੜਕ ਹਾਦਸੇ ਚ 5 ਬੱਚਿਆਂ ਦੀ ਮਾਂ ਦੀ ਮੌਤ, ਧੀ ਦਾ ਵਿਆਹ ਪੱਕਾ ਕਰਕੇ ਵਾਪਸ ਆ ਰਹੀ ਸੀ
ਖੰਨਾ ਵਿਖੇ ਜੀਟੀ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਉਸਦਾ ਪੁੱਤ ਜਖਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਪ੍ਰਵੀਨ (50) ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਵੀਨ ਦੀ ਧੀ ਦਾ ਵਿਆਹ ਆਉਂਦੇ ਮਾਰਚ ਮਹੀਨੇ ਹੋਣਾ ਤੈਅ ਸੀ। ਵਿਆਹ ਸਬੰਧੀ ਗੱਲਬਾਤ ਕਰਨ ਲਈ ਪ੍ਰਵੀਨ ਆਪਣੇ ਪੁੱਤ ਨੂੰ ਨਾਲ ਲੈ ਕੇ ਪਟਿਆਲਾ ਗਈ ਹੋਈ ਸੀ, ਜਿੱਥੇ ਉਸਦੀ ਧੀ ਦਾ ਵਿਆਹ ਹੋਣਾ ਸੀ। ਉੱਥੇ ਗੱਲਬਾਤ ਪੂਰੀ ਕਰਨ ਤੋਂ ਬਾਅਦ ਮਾਂ-ਪੁੱਤ ਮੋਟਰਸਾਇਕਲ ‘ਤੇ ਸਵਾਰ ਹੋ ਕੇ ਵਾਪਸ ਲੁਧਿਆਣਾ ਵੱਲ ਆ ਰਹੇ ਸਨ।
ਜਦੋਂ ਉਹ ਖੰਨਾ ਜੀਟੀ ਰੋਡ ‘ਤੇ ਭੱਟੀਆਂ ਦੇ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਇਕਲ ਸਲਿੱਪ ਹੋ ਗਿਆ। ਇਸ ਕਾਰਨ ਦੋਵੇਂ ਮਾਂ-ਪੁੱਤ ਸੜਕ ‘ਤੇ ਡਿੱਗ ਪਏ। ਹਾਦਸੇ ਦੌਰਾਨ ਪ੍ਰਵੀਨ ਦਾ ਸਿਰ ਡਿਵਾਇਡਰ ਨਾਲ ਜ਼ੋਰ ਨਾਲ ਟੱਕਰ ਮਾਰ ਗਿਆ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜਖਮੀ ਹੋ ਗਈ। ਹਾਦਸੇ ‘ਚ ਉਸਦਾ ਪੁੱਤ ਵੀ ਜਖਮੀ ਹੋਇਆ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ।
ਰਾਹਗੀਰਾਂ ਦੀ ਮਦਦ ਨਾਲ ਪ੍ਰਵੀਨ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਕੀਤਾ, ਪਰ ਗੰਭੀਰ ਚੋਟਾਂ ਕਾਰਨ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਖਮੀ ਪੁੱਤ ਦਾ ਇਲਾਜ ਜਾਰੀ ਹੈ। ਇਹ ਹਾਦਸਾ ਇਕ ਖੁਸ਼ੀ ਦੇ ਮੌਕੇ ਤੋਂ ਪਹਿਲਾਂ ਪਰਿਵਾਰ ਲਈ ਅਪਾਰ ਦੁੱਖ ਲੈ ਆਇਆ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowDec 16, 2025 10:34:470
Report
BKBIMAL KUMAR
FollowDec 16, 2025 10:22:270
Report
BKBIMAL KUMAR
FollowDec 16, 2025 10:07:240
Report
RMRakesh Malhi
FollowDec 16, 2025 10:05:480
Report
RBRohit Bansal
FollowDec 16, 2025 10:04:410
Report
ADAnkush Dhobal
FollowDec 16, 2025 10:03:370
Report
TBTarsem Bhardwaj
FollowDec 16, 2025 09:49:470
Report
PSPramod Sharma
FollowDec 16, 2025 09:45:160
Report
MSManish Shanker
FollowDec 16, 2025 09:43:50Sahibzada Ajit Singh Nagar, Punjab:पूर्व केंद्रीय मंत्री साधू सिंह धर्म स्रोत आज ईडी और विजिलेंस द्वारा दर्ज मामलों में अपने पुत्र गुरप्रीत सहित मोहाली अदालत में पेश हुए। साधू सिंह धर्म स्रोत के मामले में दो गवाहों ने गवाही दी। मामले की सुनवाई 13 जनवरी तक टली.
0
Report
RMRakesh Malhi
FollowDec 16, 2025 09:43:340
Report
TBTarsem Bhardwaj
FollowDec 16, 2025 09:43:100
Report
ADAnkush Dhobal
FollowDec 16, 2025 09:30:320
Report
VKVipan Kumar
FollowDec 16, 2025 09:17:580
Report
AAAsrar Ahmad
FollowDec 16, 2025 09:17:270
Report
AKAshok Kumar1
FollowDec 16, 2025 09:07:040
Report