Back
हाईकोर्ट ने पंजाब–हिमाचल सीमा पर टोल नाकों के गैर-कानूनी होने की याचिका स्वीकार की
BKBIMAL KUMAR
Dec 16, 2025 10:07:24
Anandpur Sahib, Punjab
ਪੰਜਾਬ–ਹਿਮਾਚਲ ਸੀਮਾਵਾਂ ’ਤੇ ਲੱਗੇ ਟੋਲ ਨਾਕਿਆਂ ਨੂੰ ਗ਼ੈਰ ਕਾਨੂੰਨੀ ਦੱਸਦੇ ਹੋਏ ਹਿਮਾਚਲ ਪ੍ਰਦੇਸ਼ ਹਾਈਕੋਰਟ , ਸ਼ਿਮਲਾ ਵਿੱਚ ਇੱਕ ਜਨਹਿਤ ਜਾਚਿਕਾ ਦਾਇਰ ਕੀਤੀ ਗਈ
ਮਾਮਲੇ ਦੀ ਅਗਲੀ ਸੁਣਵਾਈ 07 ਮਾਰਚ 2026 ਨੂੰ
ਹਿਮਾਚਲ ਸਰਕਾਰ ਵੱਲੋਂ ਨੰਗਲ–ਧਰਮਸ਼ਾਲਾ ਮੁੱਖ ਮਾਰਗ ’ਤੇ ਮਹਿਤਪੁਰ ਟੋਲ , ਕੀਰਤਪੁਰ–ਮਨਾਲੀ ਨੈਸ਼ਨਲ ਹਾਈਵੇ ’ਤੇ ਗੜ੍ਹਾ ਮੋੜ , ਪਰਵਾਣੂ ਟੋਲ ਬੈਰੀਅਰ , ਟੁਨੂਹੱਟੀ ਟੋਲ ਬੈਰੀਅਰ , ਕਾਲਾ ਅੰਬ , ਕੰਡਵਾਲ ਅਤੇ ਬੱਦੀ ਟੋਲ ਬੈਰੀਅਰ ਲਗਾਏ ਗਏ ਹਨ
ਇਨ੍ਹਾਂ ਰਾਹੀਂ ਹਰ ਸਾਲ ਲਗਭਗ 150 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਕੀਤੀ ਜਾ ਰਹੀ ਹੈ ਜੋ ਗ਼ੈਰ ਕਾਨੂੰਨੀ ਹੈ ( ਵਕੀਲ )
Anchor - ਪੰਜਾਬ–ਹਿਮਾਚਲ ਦੀਆਂ ਸਰਹੱਦਾਂ ’ਤੇ, ਖਾਸ ਕਰਕੇ ਨੇਸ਼ਨਲ ਹਾਈਵੇ ’ਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਟੋਲ ਨਾਕਿਆਂ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਵਕੀਲ ਉਤਾਂਸ਼ ਮੋਗਾ ਵੱਲੋਂ ਹਿਮਾਚਲ ਪ੍ਰਦੇਸ਼ ਹਾਈਕੋਰਟ, ਸ਼ਿਮਲਾ ਵਿੱਚ ਇੱਕ ਜਨਹਿਤ ਯਾਚਿਕਾ ਦਾਇਰ ਕੀਤੀ ਗਈ ਹੈ। ਮਾਨਯੋਗ ਹਾਈਕੋਰਟ ਨੇ ਇਸ ਜਾਚਿਕਾ ਨੂੰ ਸਵੀਕਾਰ ਕਰਦੇ ਹੋਏ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਮਾਮਲੇ ਦੀ ਅਗਲੀ ਸੁਣਵਾਈ 07 ਮਾਰਚ 2026 ਨੂੰ ਨਿਰਧਾਰਤ ਕੀਤੀ ਗਈ ਹੈ。
VO1 - ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਉਤਾਂਸ਼ ਮੋਗਾ ਨੇ ਦੱਸਿਆ ਕਿ ਹਿਮਾਚਲ ਸਰਕਾਰ ਵੱਲੋਂ ਨੰਗਲ–ਧਰਮਸ਼ਾਲਾ ਮੁੱਖ ਮਾਰਗ ’ਤੇ ਨੰਗਲ ਨਾਲ ਲੱਗਦੇ ਹਿਮਾਚਲ ਦੇ ਪ੍ਰਵੇਸ਼ ਦੁਆਰ ’ਤੇ ਮਹਿਤਪੁਰ ਟੋਲ , ਕੀਰਤਪੁਰ–ਮਨਾਲੀ ਨੈਸ਼ਨਲ ਹਾਈਵੇ ’ਤੇ ਗੜ੍ਹਾ ਮੋੜ , ਪਰਵਾਣੂ ਟੋਲ ਬੈਰੀਅਰ , ਟੁਨੂਹੱਟੀ ਟੋਲ ਬੈਰੀਅਰ , ਕਾਲਾ ਅੰਬ , ਕੰਡਵਾਲ ਅਤੇ ਬੱਦੀ ਟੋਲ ਬੈਰੀਅਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਟੋਲ ਬੈਰੀਅਰ ਨੈਸ਼ਨਲ ਹਾਈਵੇ ’ਤੇ ਸਥਿਤ ਹਨ ਅਤੇ ਕਾਨੂੰਨ ਅਨੁਸਾਰ ਨੈਸ਼ਨਲ ਹਾਈਵੇ ’ਤੇ ਟੋਲ ਲਗਾਉਣ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਕੋਲ ਹੈ, ਜੋ ਪਹਿਲਾਂ ਹੀ ਦੇਸ਼ ਭਰ ਵਿੱਚ ਲਾਗੂ ਹੈ। ਐਡਵੋਕੇਟ ਉਤਾਂਸ਼ ਮੋਗਾ ਨੇ ਦਾਅਵਾ ਕੀਤਾ ਕਿ ਹਿਮਾਚਲ ਸਰਕਾਰ ਵੱਲੋਂ ਲਗਾਏ ਗਏ ਇਹ ਟੋਲ ਨਾਕੇ ਕਾਨੂੰਨੀ ਅਧਿਕਾਰ ਤੋਂ ਬਾਹਰ ਹਨ ਅਤੇ ਇਨ੍ਹਾਂ ਰਾਹੀਂ ਹਰ ਸਾਲ ਲਗਭਗ 150 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਕੀਤੀ ਜਾ ਰਹੀ ਹੈ, ਜੋ ਕਿ ਨਿਯਮਾਂ ਦੇ ਸਪਸ਼ਟ ਉਲੰਘਣ ਦੇ ਬਰਾਬਰ ਹੈ。
VO2 - ਉਨ੍ਹਾਂ ਇਹ ਵੀ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਭੇਦਭਾਵ ਕੀਤਾ ਜਾ ਰਿਹਾ ਹੈ ਕਿਉਂਕਿ ਹਿਮਾਚਲ ਨੰਬਰ ਦੀਆਂ ਗੱਡੀਆਂ ਨੂੰ ਟੋਲ ’ਚ ਛੂਟ ਦਿੱਤੀ ਜਾਂਦੀ ਹੈ , ਜਦਕਿ ਹੋਰ ਰਾਜਾਂ ਤੋਂ ਆਉਣ ਵਾਲੀਆਂ ਪੰਜ ਸੀਟਾਂ ਵਾਲੀਆਂ ਚਾਰ ਪਹੀਆ ਗੱਡੀਆਂ ਤੋਂ 70 ਰੁਪਏ ਅਤੇ ਵੱਡੀਆਂ ਗੱਡੀਆਂ ਤੋਂ 720 ਰੁਪਏ ਤੱਕ ਟੋਲ ਵਸੂਲਿਆ ਜਾਂਦਾ ਹੈ ਜੋ ਕਿ ਗ਼ੈਰ ਕਾਨੂੰਨੀ ਹੈ ।
VO3 - ਐਡਵੋਕੇਟ ਉਤਾਂਸ਼ ਮੋਗਾ ਨੇ ਇਹ ਵੀ ਦੱਸਿਆ ਕਿ ਨੰਗਲ–ਭਾਖੜਾ ਮੁੱਖ ਮਾਰਗ ’ਤੇ ਬਰਮਲਾ ਨੇੜੇ ਲੱਗੇ ਟੋਲ ਨਾਕੇ ਨੂੰ ਵੀ ਇਸ ਜਨਹਿਤ ਯਾਚਿਕਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੰਗਲ–ਭਾਖੜਾ ਮਾਰਗ ਦੀ ਦੇਖਭਾਲ BBMB ਪ੍ਰਬੰਧਨ ਵੱਲੋਂ ਕੀਤੀ ਜਾਈਦੀ ਹੈ, ਪਰ ਇਸ ਦੇ ਬਾਵਜੂਦ ਹਿਮਾਚਲ ਸਰਕਾਰ ਵੱਲੋਂ ਉੱਥੇ ਵੀ ਨਿਯਮਾਂ ਨੂੰ ਅਣਡਿੱਠا ਕਰਦੇ ਹੋਏ ਟੋਲ ਬੈਰੀਅਰ ਲਗਾਇਆ ਗਿਆ ਹੈ。
ਬਾਈਟ :- ਐਡਵੋਕੇਟ ਉਤਾਂਸ਼ ਮੋਗਾ
Walk Through Bimal
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 16, 2025 13:16:420
Report
AJAnil Jain
FollowDec 16, 2025 13:14:020
Report
HSHarmeet Singh Maan
FollowDec 16, 2025 13:12:250
Report
SSSanjay Sharma
FollowDec 16, 2025 13:11:050
Report
HSHarmeet Singh
FollowDec 16, 2025 12:32:210
Report
JSJagmeet Singh
FollowDec 16, 2025 12:32:050
Report
BKBIMAL KUMAR
FollowDec 16, 2025 12:23:140
Report
SSSanjay Sharma
FollowDec 16, 2025 12:15:550
Report
ADAnkush Dhobal
FollowDec 16, 2025 12:12:190
Report
SSSanjay Sharma
FollowDec 16, 2025 12:00:48Noida, Uttar Pradesh:MANJINDER SINGH SIRSA (DELHI MINISTER) PRESS CONFERENCE
0
Report
RBRohit Bansal
FollowDec 16, 2025 11:56:490
Report
SSSanjay Sharma
FollowDec 16, 2025 11:56:01Noida, Uttar Pradesh:ਪਰਾਲ਼ੀ ਦੇ ਮਸਲੇ ''ਤੇ ਪੰਜਾਬ ਦਾ ਪੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਚੰਡੀਗੜ੍ਹ ਤੋਂ
0
Report
SSSanjay Sharma
FollowDec 16, 2025 11:32:360
Report
GPGYAN PRAKASH
FollowDec 16, 2025 11:26:290
Report
RMRakesh Malhi
FollowDec 16, 2025 11:08:230
Report